ਸੰਖੇਪ ਜਾਣਕਾਰੀ

ਕੋਟਕਪੂਰੇ ਤੋਂ 9 ਕਿਲੋਮੀਟਰ ਦੱਖਣ ਵੱਲ ਸਥਿਤ ਸਰਹਿੰਦ ਨਹਿਰ ਦੀ ਅਬੋਹਰ ਬ੍ਰਾਂਚ ਦੇ ਕੰਢੇ ਵਸੇ ਪਿੰਡ ਹਰੀ ਨੌ ਦਾ ਇਤਿਹਾਸ  300 ਸਾਲ ਪੁਰਾਣਾ ਹੈ। ਨੇੜਲੇ ਪਿੰਡ ਹਰੀਕੇ ਕਲਾਂ ਦੇ ਸਿੱਧੂ ਜੱਟ ਸੁੱਖੇ ਨੇ ਆਪਣੇ ਸਾਥੀ ਭਾਗ ਦੀ ਮਦਦ ਨਾਲ ਪਿੰਡ ਦੀ ਮੋਹੜੀ ਗੱਡੀ। ਉਸ ਦੇ ਵਾਰਸਾਂ ਨੇ ਸੁਰੱਖਿਆ ਲਈ ਪਿੰਡ ਦੇ ਦੁਆਲੇ ਉਚੀ ਕੰਧ ਬਣਾ ਕੇ ਸਿਰਫ ਦੋ ਹੀ ਦਰਵਾਜੇ ਰੱਖੇ।ਪਿੰਡ ਦੇ ਦੁਆਲੇ ਚਾਰ ਬੁਰਜ ਬਣਾਏ ਗਏ ਸਨ ਜਿਨ੍ਹਾ ਦੀ ਹੋਂਦ ਹੁਣ ਖਤਮ ਹੋ ਚੁੱਕੀ ਹੈ। ਪਿੰਡ ਦਾ ਰਕਬਾ 4178 ਏਕੜ ਅਤੇ ਆਬਾਦੀ ਕਰੀਬ 6000 ਹੈ। ਪਿੰਡ ਦੀ ਬਹੁਤੀ ਆਬਾਦੀ ਸਿਧੂ ਜੱਟ ਸਿੱਖਾਂ ਦੀ ਹੈ। ਕੁਝ ਘਰ ਧਾਲੀਵਾਲ,ਗਿੱਲ,ਸਰਾਂ ਅਤੇ ਜਵੰਧੇ ਜੱਟਾਂ ਦੇ ਵੀ ਹਨ। 15 ਪ੍ਰਤਿਸ਼ਤ ਆਬਾਦੀ ਮਜ੍ਹਬੀ ਸਿੱਖਾਂ ਦੀ ਹੈ। ਕੁਝ ਘਰ ਰਾਮਦਾਸੀਏ,ਪੰਡਤ,ਜੁਲਾਹੇ,ਰਾਮਗੜੀਏ,ਬਾਣੀਏ,ਅਤੇ ਨਾਈ ਸਿੱਖਾਂ ਦੇ ਹਨ। ਕਿਸੇ ਵੇਲੇ ਇਹ ਪਿੰਡ ਕਮਿਉਨਿਸਟਾਂ ਦਾ ਗੜ੍ਹ ਹੁੰਦਾ ਸੀ ਅਤੇ ਤੇਜਾ ਸਿੰਘ ਸੁਤੰਤਰ ਸਮੇਤ ਅਨੇਕਾਂ ਕਾਮਰੇਡਾਂ ਦੀ ਇਹ ਲੁਕਣਗਾਹ ਸੀ।
ਪਿੰਡ ਵਿੱਚ ਸਹੂਲਤਾਂ                                                    ਘਾਟਾਂ 
1. ਫੋਕਲ ਪੁਆਂਇਟ                                                   1. ਕੁੜੀਆਂ ਦਾ ਸਰਕਾਰੀ ਕਾਲਜ 
2. ਦਾਣਾ ਮੰਡੀ                                                          2. ਗੰਦੇ ਪਾਣੀ ਦੀ ਨਿਕਾਸੀ 
3. ਸਹਿਕਾਰੀ ਬੈਂਕ                                                     3. ਸਟ੍ਰੀਟ ਲਾਈਟਾਂ 
4. ਸਰਕਾਰੀ ਸੈਕੰਡਰੀ ਸਕੂਲ                                       4. ਕੁਝ ਪੱਕੀਆਂ ਗਲੀਆਂ ਦੁਬਾਰਾ ਬਣਾਉਣ ਦੀ ਲੋੜ 
5. ਪਸ਼ੂ ਹਸਪਤਾਲ 
6. ਸਿਵਲ ਡਿਸਪੈੰਸਰੀ 
7. ਡਾਕ ਘਰ 
8. ਪੈਟਰੋਲ ਪੰਪ 
9. ਆਰ ਓ ਸਿਸਟਮ 

No comments:

Post a Comment